ਬੇਅਦਬੀ ਮਾਮਲੇ ‘ਚ ‘ਆਪ’ ਨੇ ਕੈਪਟਨ ‘ਤੇ ਲਾਏ ਬਾਦਲਾਂ ਨੂੰ ਬਚਾਉਣ ਦੇ ਦੋਸ਼

ਚੰਡੀਗੜ੍ਹ , 19 ਅਗਸਤ (ਜ.ਜ.ਨ.ਸ )  : ਆਮ ਆਦਮੀ ਪਾਰਟੀ ਪੰਜਾਬ ਨੇ ਬੇਅਦਬੀ ਮਾਮਲਿਆਂ ਵਿੱਚ ਬਾਦਲਾਂ ਦਾ ਬਚਾਅ ਕਰਨ ਦਾ ਦੋਸ਼ ਲਗਾਇਆ ਹੈ। ਵਿਧਾਨ ਸਭਾ ਵਿੱਚ ਨਵੇਂ ਬਣੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫ਼ਰੰਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਦੂਜੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਦੀ ਜਾਂਚ ਲਈ ਗਠਿਤ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਲੀਕ ਹੋਣ ਦੇ ਮੁੱਦੇ ‘ਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਖ਼ੂਬ ਘੇਰਿਆ। ਹਰਪਾਲ ਚੀਮਾ ਨੇ ਬੇਅਦਬੀ ਮਾਮਲੇ ਦੀ ਜਾਂਚ ਅੱਗੇ ਸੀਬੀਆਈ ਨੂੰ ਸੌਂਪੇ ਜਾਣ ਦਾ…

Read More

ਸਿੱਧੂ ਦੀ ਜੱਫੀ ‘ਤੇ ਬੈਂਸ ਨੇ ਕੀਤੀ ਕੈਪਟਨ ‘ਤੇ ਚੋਭ

ਚੰਡੀਗੜ੍ਹ , 19 ਅਗਸਤ (ਜ.ਜ.ਨ.ਸ ) : ਪੰਜਾਬ ਦੇ ਕੈਬਨਿਟ ਮੰਤਰੀ ਤੇ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ ਦੇ ਫ਼ੌਜ ਮੁਖੀ ਨਾਲ ਗਲੇ ਮਿਲਣ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਇਸ ‘ਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਬੈਂਸ ਨੇ ਵੀ ਚੁਟਕੀ ਲਈ ਹੈ। ਬੈਂਸ ਨੇ ਵਿਅੰਗ ਕੱਸਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਪਾਕਿਸਤਾਨੀ ਮਿੱਤਰ ਨੂੰ ਜੱਫੀ ਪਾ ਸਕਦੇ ਹਨ ਤਾਂ ਸਿੱਧੂ ਵੀ ਉਨ੍ਹਾਂ ਦੀ ਕੈਬਨਿਟ ਦੇ ਵਜ਼ੀਰ ਹਨ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਆਪਣੀ ਪਾਕਿਸਤਾਨੀ ਮਹਿਲਾ ਮਿੱਤਰ ਨੂੰ…

Read More

ਵਿਦੇਸ਼ਾਂ ‘ਚ ਫਿਰ ਵਿਕੇਗੀ ਪੰਜਾਬ ਦੀ ਬਾਸਮਤੀ, ਕਿਸਾਨਾਂ ਨੂੰ ਹੋਵੇਗਾ ਫਾਇਦਾ

ਅੰਮ੍ਰਿਤਸਰ, 13 ਅਗਸਤ (ਜ.ਜ.ਨ.ਸ ) । ਪੰਜਾਬ ਦੀ ਬਾਸਮਤੀ ਇਕ ਵਾਰ ਫਿਰ ਯੂਰਪ ਅਤੇ ਅਰਬ ਦੇਸ਼ਾਂ ਦੇ ਬਾਜ਼ਾਰ ‘ਚ ਪਹੁੰਚਣ ਦੀ ਤਿਆਰੀ ‘ਚ ਹੈ। ਕੀਟਨਾਸ਼ਕਾਂ ਦੇ ਇਸਤੇਮਾਲ ਕਾਰਨ ਦੋ ਸਾਲਾਂ ਤੋਂ ਵਿਦੇਸ਼ੀ ਬਾਜ਼ਾਰਾਂ ‘ਚ ਇਸ ਦੀ ਮੰਗ ਘਟ ਰਹੀ ਹੈ। 10 ਹਜ਼ਾਰ ਕਰੋੜ ਦੇ ਬਾਸਮਤੀ ਐਕਸਪੋਰਟ ਨਾਲ ਪੰਜਾਬ ਦੇਸ਼ ‘ਚ ਨੰਬਰ ਵਨ ਹੈ। ਵਿਦੇਸ਼ਾਂ ‘ਚ ਮਾਰਕੀਟਿੰਗ ਘਟਣ ਨਾਲ ਸੂਬੇ ‘ਚ ਇਸ ਦਾ ਰਕਬਾ ਕਾਫੀ ਘੱਟ ਹੋ ਗਿਆ ਸੀ। ਹੁਣ ਖੇਤੀਬਾੜੀ ਵਿਭਾਗ, ਰਾਈਸ ਮਿਲਰ, ਬਰਾਮਦਕਾਰ ਅਤੇ ਖੁਦ ਕਿਸਾਨ ਇਸ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਅਤੇ ਵਿਦੇਸ਼ੀ ਬਾਜ਼ਾਰ ‘ਚ ਇਸ ਦੀ ਮੰਗ…

Read More

ਅਟਲ ਯੋਜਨਾ ‘ਚ 10 ਹਜ਼ਾਰ ਹੋਵੇਗੀ ਪੈਨਸ਼ਨ, 15 ਅਗਸਤ ਨੂੰ ਹੋ ਸਕਦੈ ਐਲਾਨ

ਨਵੀਂ ਦਿੱਲੀ, 13 ਅਗਸਤ (ਜ.ਜ.ਨ.ਸ ) । ਸੁਤੰਤਰਤਾ ਦਿਵਸ ‘ਤੇ ਸਰਕਾਰ ਅਟਲ ਪੈਨਸ਼ਨ ਯੋਜਨਾ ਤਹਿਤ ਪੈਨਸ਼ਨ ਦੀ ਲਿਮਟ 10,000 ਰੁਪਏ ਪ੍ਰਤੀ ਮਹੀਨਾ ਕਰਨ ਦਾ ਐਲਾਨ ਕਰ ਸਕਦੀ ਹੈ, ਜੋ ਹੁਣ ਤਕ 5,000 ਰੁਪਏ ਹੈ। ਇਸ ਯੋਜਨਾ ਤਹਿਤ 18 ਤੋਂ 40 ਸਾਲ ਤਕ ਦੀ ਉਮਰ ਵਾਲਾ ਕੋਈ ਵੀ ਨਾਗਰਿਕ ਸ਼ਾਮਲ ਹੋ ਸਕਦਾ ਹੈ। ਯੋਜਨਾ ਤਹਿਤ ਘੱਟੋ-ਘੱਟ 20 ਸਾਲ ਤਕ ਨਿਵੇਸ਼ ਕਰਨਾ ਜ਼ਰੂਰੀ ਹੈ। 60 ਸਾਲ ਦੀ ਉਮਰ ਹੋਣ ‘ਤੇ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ, ਜਿਸ ਦੀ ਮੌਜੂਦਾ ਸਮੇਂ ਲਿਮਟ 5,000 ਰੁਪਏ ਪ੍ਰਤੀ ਮਹੀਨਾ ਹੈ। ਅਟਲ ਪੈਨਸ਼ਨ ਯੋਜਨਾ ‘ਚ 1,000 ਤੋਂ 5,000…

Read More

ਨਡਾਲ ਨੇ ਤੋੜਿਆ ਬਰਥਡੇ-ਬੁਆਏ ਸਿਤਸਿਪਾਸ ਦਾ ਸੁਪਨਾ

ਟੋਰੰਟੋ, 13 ਅਗਸਤ (ਜ.ਜ.ਨ.ਸ ) । ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੇ ਯੂਨਾਨ ਦੇ ਜਾਇਂਟ ਕਿਲਰ ਸਤੇਫਾਨੋਸ ਸਿਤਸਿਪਾਸ ਦਾ ਆਪਣੇ 20ਵੇਂ ਜਨਮਦਿਨ ‘ਤੇ ਖਿਤਾਬ ਜਿੱਤਣ ਦਾ ਸੁਪਨਾ ਤੋੜ ਦਿੱਤਾ। ਨਡਾਲ ਨੇ ਸਿਤਸਿਪਾਸ ਨੂੰ 6-2, 7-6 ਨਾਲ ਹਰਾ ਕੇ ਚੌਥੀ ਵਾਰ ਰੋਜਰਸ ਕੱਪ ਟੈਨਿਸ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਹੈ। ਸਤੇਫਾਨੋਸ ਆਸਟ੍ਰੀਆ ਦੇ ਡੋਮਿਨਿਕ ਥਿਏਮ, ਵਿੰਬਲਡਨ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ, ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ, ਸਾਬਕਾ ਚੈਂਪੀਅਨ ਜਰਮਨੀ ਦੇ ਅਲੈਗਜ਼ੈਂਡਰ ਜਵੇਰੇਵ ਅਤੇ ਵਿਸ਼ਵ ਦੇ 6ਵੇਂ ਨੰਬਰ ਦੇ ਖਿਡਾਰੀ ਮਾਸਟਰਸ 1000 ਖਿਤਾਬ ਦੇ ਲਈ ਉਤਰੇ ਪਰ ਨਡਾਲ…

Read More

ਫੁੱਟਬਾਲ ਖਿਡਾਰੀ ਬਣੇ ਬੋਲਟ ਨੇ ਖੇਡਣ ਤੋਂ ਪਹਿਲਾਂ ਮੰਗੀ ਕਾਲੇ ਰੰਗ ਦੀ ਕਾਰ

ਸਿਡਨੀ, 13 ਅਗਸਤ (ਜ.ਜ.ਨ.ਸ ) । ਉਸੇਨ ਬੋਲਟ ਭਾਵੇਂ ਹੀ ਸੁਪਰਸਟਾਰ ਦੌੜਾਕ ਹੋਣ ਪਰ ਦੁਨੀਆ ਦੇ ਇਸ ਸਭ ਤੋਂ ਤੋਜ਼ ਵਿਅਕਤੀ ਦੇ ਨਾਲ ਪੇਸ਼ੇਵਰ ਫੁੱਟਬਾਲਰ ਬਣਨ ਦੀ ਉਸ ਦੀ ਦਾਅਵੇਦਾਰੀ ਦੌਰਾਨ ਆਸਟਰੇਲੀਆ ਪਹੁੰਚਣ ‘ਤੇ ਕੋਈ ਖਾਸ ਵਰਤਾਅ ਨਹੀਂ ਕੀਤਾ ਜਾਵੇਗਾ। ਆਸਟਰੇਲੀਆ ਦਾ ਸੈਂਟ੍ਰਲ ਕੋਸਟ ਮਰੀਨਰਸ 8 ਵਾਰ ਦੇ ਇਸ ਓਲੰਪਿਕ ਚੈਂਪੀਅਨ ਦੀ ਮਦਦ ਕਰਨ ਦੇ ਲਈ ਸਹਿਮਤ ਹੋ ਗਿਆ ਹੈ ਜਿਸ ਨਾਲ ਕਿ ਉਸ ਦਾ ਪੇਸ਼ੇਵਰ ਫੁੱਟਬਾਲਰ ਬਣਨ ਦਾ ਸੁਪਨਾ ਪੂਰਾ ਹੋ ਸਕੇ। ਖੇਡਣ ਦਾ ਕਰਾਰ ਹਾਸਲ ਕਰਨ ਦੇ ਜੱਦੋ-ਜਹਿਦ ਦੇ ਤਹਿਤ ਬੋਲਟ ਨੂੰ ਇਸ ਕਲੱਬ ਦੇ ਨਾਲ ਟ੍ਰੇਨਿੰਗ ਲਈ…

Read More

ਮੋਦੀ ਦੀ ਰੁਜ਼ਗਾਰ ਰਣਨੀਤੀ, ਪਾਈਪ ਲਾਓ ਤੇ ਪਕੌੜੇ ਬਣਾਓ, ਕਾਂਗਰਸ ਨੇ ਚੁੱਕੇ ਸਵਾਲ

ਨਵੀਂ ਦਿੱਲੀ, 13 ਅਗਸਤ (ਜ.ਜ.ਨ.ਸ ) । ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਉਸ ਬਿਆਨ ‘ਤੇ ਨਿਸ਼ਾਨਾ ਕੱਸਿਆ ਜਿਸ ‘ਚ ਉਨ੍ਹਾਂ ਨੇ ਨਾਲੇ ਤੋਂ ਨਿਕਲਣ ਵਾਲੀ ਗੈਸ ਤੋਂ ਚਾਹ ਬਣਾਉਣ ਵਾਲੇ ਵਿਅਕਤੀ ਦਾ ਕਿੱਸਾ ਸੁਣਾਇਆ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਮੋਦੀ ਦੀ ਰੁਜ਼ਗਾਰ ਰਣਨੀਤੀ ਹੈ ਕਿ ਨਾਲੇ ‘ਚ ਪਾਈਪ ਲਾਓ ਤੇ ਪਕੌੜੇ ਬਣਾਓ। ਮੀਡੀਆ ਰਿਪੋਰਟਾਂ ਮੁਤਾਬਕ ਕਰਨਾਟਕ ਦੇ ਬਿਦਰ ‘ਚ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਧੀ ਨੇ ਰੁਜ਼ਗਾਰ ਦੇ ਮੁੱਦੇ ਨੂੰ ਉਠਾਉਂਦਿਆ ਮੋਦੀ ‘ਤੇ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਮੋਦੀ ਜੀ ਦੀ ਨਾਲੇ ਤੋਂ…

Read More

ਆਜ਼ਾਦੀ ਮੌਕੇ ਪਾਕਿਸਤਾਨ ਨੇ ਛੱਡੇ 30 ਭਾਰਤੀ ਕੈਦੀ

ਇਸਲਾਮਾਬਾਦ , 13 ਅਗਸਤ  (ਜ.ਜ.ਨ.ਸ ) । ਪਾਕਿਸਤਾਨ ਨੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਸਦਭਾਵਨਾ ਦਿਖਾਉਂਦਿਆਂ 27 ਮਛੇਰਿਆਂ ਸਮੇਤ 30 ਭਾਰਤੀ ਕੈਦੀਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੈਦੀਆਂ ਦੀ ਰਿਹਾਈ ਮਨੁੱਖੀ ਮੁੱਦਿਆਂ ਦਾ ਰਾਜਨੀਤੀਕਰਨ ਨਾ ਕਰਨ ਦੀ ਪਾਕਿਸਤਾਨ ਦੀ ਅਟਲ ਨੀਤੀ ਮੁਤਾਬਕ ਕੀਤੀ ਹੈ। ਬਿਆਨ ‘ਚ ਦੱਸਿਆ ਗਿਆ ਕਿ ਜਿਹੜੇ 30 ਕੈਦੀਆਂ ਨੂੰ ਰਿਹਾਅ ਕੀਤਾ ਗਿਆ, ਉਨ੍ਹਾਂ ‘ਚ 27 ਮਛੇਰੇ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਪਾਕਿਸਤਾਨ ਵਾਂਗ ਭਾਰਤ ਵੀ ਇਸ ਤਰ੍ਹਾਂ ਦਾ…

Read More

ਅਗਲੀਆਂ ਆਮ ਚੋਣਾਂ ‘ਚ ‘ਆਪ’ ਖੜ੍ਹੇ ਕਰੇਗੀ 100 ਉਮੀਦਵਾਰ : ਸੰਜੇ ਸਿੰਘ

ਨਵੀਂ ਦਿੱਲੀ,13 ਅਗਸਤ (ਜ.ਜ.ਨ.ਸ ) । ਆਮ ਆਦਮੀ ਪਾਰਟੀ (ਆਪ) 2019 ਦੀਆਂ ਲੋਕ ਸਭਾ ਚੋਣਾਂ ਪੰਜਾਬ, ਹਰਿਆਣਾ, ਦਿੱਲੀ ਅਤੇ ਉਤਰੀ ਭਾਰਤ ਦੇ ਹੋਰਨਾਂ ਖੇਤਰਾਂ ‘ਤੇ ਆਪਣਾ ਧਿਆਨ ਕੇਂਦਰਿਤ ਕਰਦਿਆਂ 100 ਦੇ ਲਗਭਗ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਐਤਵਾਰ ਕਿਹਾ ਕਿ ਪਿਛਲੀ ਵਾਰ ਅਸੀਂ 400 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕੀਤੇ ਸਨ ਤੇ ਸਿਰਫ 4 ਸੀਟਾਂ ਜਿੱਤੀਆਂ ਸਨ। ਇਸ ਵਾਰ ਪਾਰਟੀ 80 ਤੋਂ 100 ਸੀਟਾਂ ‘ਤੇ ਚੋਣ ਲੜੇਗੀ। ਯੂ. ਪੀ. ਵਿਚ ਵੀ 10 ਤੋਂ 15 ਸੀਟਾਂ ‘ਤੇ ਚੋਣ ਲੜੀ ਜਾ ਸਕਦੀ ਹੈ।

Read More

ਪਾਣੀਆਂ ਨੂੰ ਦੂਸ਼ਿਤ ਕਰਨ ਬਾਰੇ ਚੱਢਾ ਤੇ ਰਾਣਾ ਸ਼ੂਗਰ ਮਿੱਲਾਂ ਕੋਲ ਨਹੀਂ ਕੋਈ ਜਵਾਬ

ਚੰਡੀਗੜ੍ਹ, 13 ਅਗਸਤ: ਬਿਆਸ ਦਰਿਆ ਵਿੱਚ ਪ੍ਰਦੂਸ਼ਣ ਤੇ ਮੱਛੀਆਂ ਦੇ ਮਰਨ ਸਬੰਧੀ ਅੱਜ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਕੋਰਟ ਵਿੱਚ ਸੁਣਵਾਈ ਹੋਈ ਜਿਸ ਵਿੱਚ ਕੋਈ ਵੀ ਸ਼ੂਗਰ ਮਿੱਲ ਜਵਾਬ ਨਹੀਂ ਦੇ ਪਾਈ। ਅਦਾਲਤ ਨੇ ਚੱਢਾ ਤੇ ਰਾਣਾ ਸ਼ੂਗਰ ਮਿੱਲ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ। ਅੱਜ ਜਵਾਬ ਨਾ ਦੇ ਸਕਣ ਕਰਕੇ ਹੁਣ ਫਿਰ ਅਦਾਲਤ ਨੇ ਸ਼ੂਗਰ ਮਿੱਲਾਂ ਨੂੰ ਹਫਤੇ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 4 ਸਤੰਬਰ ਨੂੰ ਹੋਏਗੀ। ਅਦਾਲਤ ਦੇ ਨੋਟਿਸ ਮੁਤਾਬਕ ਸ਼ੂਗਰ ਮਿੱਲਾਂ ਨੂੰ ਹਫਤੇ ਅੰਦਰ-ਅੰਦਰ ਅਦਾਲਤ ਨੂੰ ਜਵਾਬ ਦੇਣਾ ਪਏਗਾ। ਇਸ ਦੇ ਨਾਲ ਹੀ ਨਗਰ…

Read More