ਕੇਵਲ ਸਿੰਘ,ਅਮਲੋਹ ਅੱਜ ਹਲਕਾ ਅਮਲੋਹ ਤੋਂ ਸ੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋ ਪਿੰਡ ਖਨਿਆਣ ਦੇ ਗੁਰਦੁਆਰਾ ਸਾਹਿਬ ਵਿਖੇ 10 ਸਤੰਬਰ ਨੂੰ ਜਰਨਲ ਬਿਮਾਰੀਆਂ ਦਾ ਮੁਫ਼ਤ ਚੈਕਅਪ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲੋਕਾ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ। ਉਨ੍ਹਾ ਦੱਸਿਆ ਕਿ ਕੈਂਪ ਦਾ ਉਦਘਾਟਨ ਸਵੇਰੇ 8 ਵਜੇ ਪਿੰਡ ਖਨਿਆਣ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਗੁਰਵਿੰਦਰ ਸਿੰਘ ਰਾਜੂ ਕਰਨਗੇ ਅਤੇ ਸ੍ਰੀ ਗੁਰੂ ਰਾਮਦਾਸ਼ ਜੀ ਹਸਪਤਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ…
Read MoreDay: September 8, 2018
ਐਸਡੀਓ ਬਲਦੇਵ ਸਿੰਘ ਨੂੰ ਸਦਮਾ, ਪਿਤਾ ਦਾ ਹੋਇਆ ਦਿਹਾਂਤ,ਵੱਖ ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਕੀਤਾ ਪ੍ਰੀਵਾਰ ਨਾਲ ਦੁੱਖ ਸਾਂਝਾ
ਕੇਵਲ ਸਿੰਘ,ਅਮਲੋਹ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਅਮਲੋਹ ਦੇ ਐਸ.ਡੀ.ਓ ਬਲਦੇਵ ਸਿੰਘ ਨੁੂੰ ਉਸ ਸਮੇਂ ਗਹਿਰਾ ਸਦਕਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ੍ਰ ਭਾਗ ਸਿੰਘ ਸਰੋਏ ਦਾ ਅਚਾਨਕ ਦਿਹਾਂਤ ਹੋ ਗਿਆ। ਸ੍ਰ ਭਾਗ ਸਿੰਘ 80 ਸਾਲ ਦੇ ਸਨ ਜਿਨ੍ਹਾ ਦਾ ਸੰਸਕਾਰ ਰਹੋਰੀਤਾ ਅਨੁਸਾਰ ਪਿੰਡ ਘੁਟੀਡ ਦੇ ਸਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਅਤੇ ਫੁੱਲਾ ਦੀ ਰਸਮ 9 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਹੋਵੇਗੀ। ਇਸ ਦੁੱਖ ਦੀ ਘੜੀ ਵਿੱਚ ਪ੍ਰੀਵਾਰ ਨਾਲ ਐਕਸੀਅਨ ਅਮਲੋਹ ਸੁਮੇਲ ਸਿੰਘ,ਐਕਸੀਅਨ ਖੰਨਾ ਰਵਿਦਰ ਸਿੰਘ, ਕਾਂਗਰਸੀ ਆਗੂ ਜੋਗਿੰਦਰ ਸਿੰਘ ਨਰਾਇਣਗੜ੍ਹ, ਚੇਅਰਮੈਨ ਦਰਸ਼ਨ ਸਿੰਘ ਬੱਬੀ, ਸਾਬਕਾ ਚੇਅਰਮੈਨ…
Read Moreਚੀਨ ‘ਚ 5.9 ਤੀਬਰਤਾ ਦਾ ਭੂਚਾਲ, ਚਾਰ ਜ਼ਖਮੀ
ਬੀਜਿੰਗ , 8 ਸਤੰਬਰ (ਜ.ਜ.ਨ.ਸ ) । ਚੀਨ ਦੇ ਦੱਖਣ-ਪੱਛਮੀ ਯੂਨਾਨ ਸੂਬੇ ‘ਚ ਸ਼ਨੀਵਾਰ ਨੂੰ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਚਾਰ ਲੋਕ ਜ਼ਖਮੀ ਹੋ ਗਏ। ਸਰਕਾਰੀ ਪੱਤਰਕਾਰ ਏਜੰਸੀ ਸ਼ਿਨਹੂਆ ਮੁਤਾਬਕ ਸੂਬੇ ਦੇ ਮੋਜਿਆਂਗ ਹਾਨੀ ਸਵਾਇਤ ਕਾਊਂਟੀ ‘ਚ ਸ਼ਨੀਵਾਰ ਦੁਪਹਿਰੇ ਆਏ ਭੂਚਾਲ ਕਾਰਨ 21 ਘਰਾਂ ਨੂੰ ਨੁਕਸਾਨ ਪਹੁੰਚਿਆ। ਕਾਊਂਟੀ ਪ੍ਰਸ਼ਾਸਨ ਮੁਤਾਬਕ ਭੂਚਾਲ ਦੇ ਕੇਂਦਰ ਤੋਂਗੁਆਨ ਦੇ ਜ਼ਿਆਦਾਤਰ ਹਿੱਸਿਆਂ ‘ਚ ਆਵਾਜਾਈ, ਦੂਰਸੰਚਾਰ ਤੇ ਬਿਜਲੀ ਸਪਲਾਈ ਸੇਵਾਵਾਂ ਆਮ ਹਨ। ਸੂਬਾਈ ਭੂਚਾਲ ਵਿਗਿਆਨ ਬਿਊਰੋ ਨੇ ਦੱਸਿਆ ਕਿ ਮੋਜਿਆਂਗ ਦੇ 15 ਨਗਰਾਂ ਦੇ ਨਾਲ ਹੀ ਸੂਬੇ ਦੀ ਰਾਜਧਾਨੀ ਕੁਨਮਿੰਗ ਸ਼ਹਿਰ ‘ਚ ਵੀ ਭੂਚਾਲ ਦੇ ਝਟਕੇ…
Read Moreਫਿਲਪੀਨਜ਼ ‘ਚ ਭੂਚਾਲ ਦੇ ਤੇਜ਼ ਝਟਕੇ, ਜਾਨੀ-ਮਾਲੀ ਨੁਕਸਾਨ ਤੋਂ ਰਿਹਾ ਬਚਾਅ
ਮਨੀਲਾ , 8 ਸਤੰਬਰ (ਜ.ਜ.ਨ.ਸ ) । ਦੱਖਣੀ ਫਿਲਪੀਨਜ਼ ਵਿਚ ਸ਼ਨੀਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਗਰਭ ਸਰਵੇ ਮੁਤਾਬਕ ਭੂਚਾਲ ਦੀ ਤੀਬਰਤਾ ਰਿਕਰਟਰ ਪੈਮਾਨੇ ‘ਤੇ 6.4 ਮਾਪੀ ਗਈ। ਦਹਿਸ਼ਤ ਕਾਰਨ ਲੋਕ ਆਪਣੇ ਘਰਾਂ ‘ਚੋਂ ਦੌੜਦੇ ਨਜ਼ਰ ਆਏ। ਮਿਨਡਾਨੋ ਟਾਪੂ ਦੇ ਪੂਰਬੀ ਤੱਟ ‘ਤੇ ਆਏ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਫਿਲਪੀਨਜ਼ ਜਵਾਲਾਮੁਖੀ ਅਤੇ ਭੂਚਾਲ ਵਿਗਿਆਨ ਸੰਸਥਾ ਨੇ ਇਕ ਬਿਆਨ ਵਿਚ ਕਿਹਾ ਕਿ ਭੂਚਾਲ ਦਿਨ ਵਿਚ 3 ਵਜ ਕੇ 16 ਮਿੰਟ (ਭਾਰਤੀ ਸਮੇਂ ਅਨੁਸਾਰ ਦਿਨ ਵਿਚ 12 ਵਜ ਕੇ 46 ਮਿੰਟ) ‘ਤੇ…
Read Moreਨੇਪਾਲ ‘ਚ 7 ਲੋਕਾਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹੋਇਆ ਹਾਦਸੇ ਦਾ ਸ਼ਿਕਾਰ
ਕਾਠਮੰਡੂ , 8 ਸਤੰਬਰ (ਜ.ਜ.ਨ.ਸ ) । ਨੇਪਾਲ ‘ਚ 7 ਲੋਕਾਂ ਨੂੰ ਲੈ ਕੇ ਜਾ ਰਿਹਾ ਇਕ ਹੈਲੀਕਾਪਟਰ ਸ਼ਨੀਵਾਰ ਨੂੰ ਸੰਘਣੇ ਜੰਗਲਾਂ ‘ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਚਸ਼ਮਦੀਦਾਂ ਮੁਤਾਬਕ ਹੈਲੀਕਾਪਟਰ ਸਵੇਰੇ ਤੋਂ ਲਾਪਤਾ ਸੀ ਅਤੇ ਨੇੜਲੇ ਨੁਵਾਕੋਟ ਜ਼ਿਲੇ ਨਾਲ ਲੱਗਣ ਵਾਲੇ ਜੰਗਲੀ ਇਲਾਕੇ ਵਿਚ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਖਬਰ ਮੁਤਾਬਕ ਐਲਟੀਟਿਊਡ ਏਅਰ ਪ੍ਰਾਈਵੇਟ ਲਿਮਿਟਡ ਦੇ ਜਨਰਲ ਡਾਇਰੈਕਟਰ ਨੀਮਾ ਨੁਰੂ ਸ਼ੇਰਪਾ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਨੁਵਾਕੋਟ ਜ਼ਿਲੇ ਦੇ ਇਲਾਕੇ ਵਿਚ ਹੈਲੀਕਾਪਟਰ ਦਾ ਮਲਬਾ ਦੇਖਿਆ ਹੈ। ਇਸ ਹੈਲੀਕਾਪਟਰ ਦੇ ਪਾਇਲਟ ਸੀਨੀਅਰ ਕੈਪਟਨ ਨਿਸ਼ਛਲ ਕੇ. ਸੀ. ਸਨ। ਉਨ੍ਹਾਂ…
Read Moreਕਾਲੀ ਮਿਰਚ ਖਾਣ ਨਾਲ ਖਤਮ ਹੁੰਦੀਆਂ ਨੇ ਕਈ ਬਿਮਾਰੀਆਂ
ਤੁਹਾਡੀ ਰਸੋਈ `ਚ ਹਮੇਸ਼ਾ ਮੌਜੂਦ ਰਹਿਣ ਵਾਲੀ ਕਾਲੀ ਮਿਰਚ ਸਿਰਫ ਮਸਾਲਿਆਂ ਦਾ ਹਿੱਸਾ ਨਹੀਂ, ਇਸ `ਚ ਦਵਾਈਆਂ ਦੇ ਗੁਣ ਵੀ ਹਨ। ਜੇਕਰ ਸਵੇਰੇ ਖਾਲੀ ਪੇਟ ਗੁਨਗੁਨੇ ਪਾਣੀ ਨਾਲ ਕਾਲੀ ਮਿਰਚ ਦਾ ਸੇਵਨ ਕੀਤਾ ਜਾਵੇ ਤਾਂ ਸਾਡੇ ਸ਼ਰੀਰ ਨੂੰ ਬਹੁਤ ਲਾਭ ਪਹੁੰਚਦਾ ਹੈ। ਆਯੁਰਵੇਦ `ਚ ਦੱਸਿਆ ਗਿਆ ਹੈ ਕਿ ਸਵੇਰੇ ਗਰਮ ਪਾਣੀ ਨਾਲ ਕਾਲੀ ਮਿਰਚ ਦੀ ਵਰਤੋਂ ਕਰਨ ਨਾਲ ਸ਼ਰੀਰ `ਚ ਰੋਗ ਰੋਕਣ ਦੀ ਸਮਰਥਾ ਵਧਦੀ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਹ ਸ਼ਰੀਰ `ਚ ਬਾਹਰੀ ਸੰਕ੍ਰਮਣ ਨੂੰ ਪਹੁੰਚਣ ਤੋਂ ਰੋਕਦਾ ਹੈ ਅਤੇ ਕੱਪ, ਪਿੱਤ ਅਤੇ ਹਵਾ `ਤੇ ਕੰਟਰੋਲ ਕਰਦੀ…
Read Moreਟੋਰਾਂਟੋ ਫਿ਼ਲਮ ਮੇਲੇ `ਚ ਦਿਸੇਗੀ ਕੈਲਾਸ਼ ਸਤਿਆਰਥੀ ਦੀ ਫਿ਼ਲਮ ਦੀ ਪਹਿਲੀ ਝਲਕ
ਟੋਰਾਂਟੋ , 8 ਸਤੰਬਰ (ਜ.ਜ.ਨ.ਸ ) । ਨੋਬਲ ਪੁਰਸਕਾਰ ਜੇਤੂ ਕੈਲਾਸ਼ ਸੱਤਿਆਰਥੀ ਦੀ ਫਿ਼ਲਮ ‘ਝਲਕੀ: ਟੇਲ ਆਫ਼ ਏ ਟਾਇਰਲੈੱਸ ਸਪੈਰੋ` (ਝਲਕੀ: ਇੱਕ ਅਣਥੱਕ ਚਿੜੀ ਦੀ ਕਹਾਣੀ) ਦੀ ਪਹਿਲੀ ਝਲਕ ਭਲਕੇ ਭਾਵ ਐਤਵਾਰ, 9 ਸਤੰਬਰ ਨੂੰ ਟੋਰਾਂਟੋ ਦੇ ਕੌਮਾਂਤਰੀ ਫਿ਼ਲਮ ਮੇਲੇ `ਚ ਵੇਖਣ ਨੁੰ ਮਿਲੇਗੀ। ਇਹ ਫਿ਼ਲਮ ਬੰਧੂਆ ਬਾਲ ਮਜ਼ਦੂਰੀ, ਬੱਚਿਆਂ ਦੀ ਸਮੱਗਲਿੰਗ ਅਤੇ ਗੁਆਚੇ ਬਚਪਨ ਜਿਹੀਆਂ ਸਮਾਜਕ ਸਮੱਸਿਆਵਾਂ `ਤੇ ਆਧਾਰਤ ਹੈ। ਇਸ ਦੀ ਇੱਕ ਭਲਕੇ ਐਤਵਾਰ ਨੂੰ ਇੱਥੇ ਚੱਲ ਰਹੇ ਕੌਮਾਂਤਰੀ ਫਿ਼ਲਮ ਮੇਲੇ `ਚ ਖ਼ਾਸ ਦਰਸ਼ਕਾਂ ਨੂੰ ਵਿਖਾਈ ਜਾਵੇਗੀ। ਇਹ ਇਸ ਫਿ਼ਲਮ ਦਾ ਖ਼ਾਸ ਤੌਰ `ਤੇ ਇਸ ਮੇਲੇ ਲਈ ਤਿਆਰ ਕੀਤਾ…
Read Moreਮਿਸਰ `ਚ ਧਰਨਾ ਦੇਣ ਦੇ ਦੋਸ਼ੀ 75 ਜਣਿਆਂ ਨੂੰ ਮੌਤ ਦੀ ਸਜ਼ਾ
ਕਾਹਿਰਾ (ਮਿਸਰ) ,8 ਸਤੰਬਰ (ਜ.ਜ.ਨ.ਸ ) । ਮਿਸਰ `ਚ ਅੱਜ ਉਨ੍ਹਾਂ 75 ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਜਿਨ੍ਹਾਂ ਨੇ ਸਾਲ 2013 `ਚ ‘ਮੁਸਲਿਮ ਬ੍ਰਦਰਹੁੱਡ` ਨਾਂਅ ਦੀ ਜੱਥੇਬੰਦੀ ਦੇ ਇੱਕ ਧਰਨੇ `ਚ ਭਾਗ ਲਿਆ ਸੀ ਤੇ ਉੱਥੇ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਨਾਲ 800 ਤੋਂ ਵੱਧ ਰੋਸ ਮੁਜ਼ਾਹਰਾਕਾਰੀ ਮਾਰੇ ਗਏ ਸਨ। ਬਾਕੀ ਖਿ਼ਲਾਫ਼ ਹੁਣ ਸੁਣਵਾਈ ਚੱਲ ਰਹੀ ਹੈ। ਅੱਜ ਜਿਹੜੇ ਵਿਅਕਤੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਕੁਝ ਪ੍ਰਮੁੱਖ ਇਸਲਾਮਿਕ ਆਗੂ ਵੀ ਸ਼ਾਮਲ ਹਨ ਤੇ ਜਿਨ੍ਹਾਂ ਖਿ਼ਲਾਫ਼ ਹਾਲੇ ਸੁਣਵਾਈ ਚੱਲ ਰਹੀ ਹੈ, ਉਨ੍ਹਾਂ `ਚ ਬ੍ਰਦਰਹੁੱਡ ਦਾ…
Read Moreਏਲਿਸ ਨਾਲ ਕੀਤੀਆਂ ਗੁਸਤਾਖ਼ੀਆਂ ‘ਤੇ ਸ਼ਰਮਿੰਦਾ ਹੈ ਫੁੱਟਬਾਲਰ ਪੇਨੇਂਟ, ਮੰਗੀ ਮੁਆਫੀ
ਜਲੰਧਰ , 8 ਸਤੰਬਰ (ਜ.ਜ.ਨ.ਸ ) । ਇੰਗਲੈਂਡ ਦਾ ਸਾਬਕਾ ਫੁੱਟਬਾਲਰ ਜਰਮਨ ਪੇਨੇਂਟ ਆਪਣੀ ਪੋਰਨ ਸਟਾਰ ਪਤਨੀ ਏਲਿਸ ਗੁੱਡਵਿਨ ਨਾਲ ਕੀਤੀਆਂ ਗੁਸਤਾਖ਼ੀਆਂ ਨੂੰ ਲੈ ਕੇ ਅਜੇ ਵੀ ਸ਼ਰਮਿੰਦਾ ਹੈ। ਪੇਨੇਂਟ ਨੇ ਬੀਤੇ ਦਿਨ ਇਕ ਪ੍ਰੋਗਰਾਮ ਵਿਚ ਕਿਹਾ ਕਿ ਉਹ ਏਲਿਸ ਨਾਲ ਆਪਣਾ ਰਿਸ਼ਤਾ ਬਚਾ ਕੇ ਰੱਖਣ ਲਈ ਕੋਸ਼ਿਸ਼ ਕਰੇਗਾ। ਹਾਲਾਂਕਿ ਪੇਨੇਂਟ ਦੇ ਦੋਸਤਾਂ ਦੀ ਇਸ ਮੁੱਦੇ ‘ਤੇ ਵੱਖਰੀ ਹੀ ਰਾਏ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੇਨੇਂਟ ਅਤੇ ਏਲਿਸ ਦੇ ਮੁੜ ਇਕੱਠੇ ਹੁਣ ਦੇ ਚਾਂਸ ਅੱਧੇ-ਅੱਧੇ ਹਨ। ਪੇਨੇਂਟ ਨੂੰ ਅਜੇ ਮਚਿਓਰ ਹੋਣ ਦੀ ਜ਼ਰੂਰਤ ਹੈ। ਸੈਲੀਬ੍ਰਿਟੀ ਬਿੱਗ ਬੌਸ ਵਿਚ ਉਹ ਆਪਣੀ…
Read Moreਇਸ਼ਾਂਤ ਸ਼ਰਮਾ ਦੇ ਨਿਸ਼ਾਨੇ ਤੇ ਕਪਿਲ ਦੇਵ ਦਾ ਰਿਕਾਰਡ, ਟੁੱਟ ਸਕਦਾ ਹੈ ਅੱਜ
ਨਵੀਂ ਦਿੱਲੀ , 8 ਸਤੰਬਰ (ਜ.ਜ.ਨ.ਸ ) । 5ਵੇਂ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਵੱਲੋਂ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਖਿੱਚ ਦਾ ਕੇਦਰ ਰਹੇ। ਉਨ੍ਹਾਂ ਨੇ 22 ਓਵਰਾਂ ‘ਚ 10 ਮੇਡਨ ਰਖਦੇ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਉਨ੍ਹਾਂ ਦੀ ਬਦੌਲਤ ਭਾਰਤੀ ਟੀਮ ਵਾਪਸੀ ਕਰ ਸਕੀ ਅਤੇ ਦਿਨ ਦਾ ਖੇਡ ਖਤਮ ਹੋਣ ਤੱਕ ਇੰਗਲੈਂਡ ਦਾ 7 ਵਿਕਟ ‘ਤੇ 198 ਸਕੋਰ ਸੀ। ਇਕ ਸਮਾਂ ਸੀ ਜਦੋਂ ਇੰਗਲੈਂਡ ਨੇ 1 ਵਿਕਟ ‘ਤੇ 133 ਦੌੜਾਂ ਬਣਾ ਲਈਆਂ ਸਨ। ਇੰਗਲੈਂਡ ਲਈ ਆਖਰੀ ਟੈਸਟ ਖੇਡ ਰਹੇ ਇੰਗਲੈਂਡ ਦੇ ਕਪਤਾਨ ਐਲਿਸਟੇਅਰ ਕੁਕ ਨੇ ਸਭ…
Read More