ਪੰਜਾਬ ਸਰਕਾਰ ਵਲੋਂ ਸੀ.ਬੀ.ਆਈ. ਨੂੰ ਪਹਿਲਾਂ ਦਿੱਤੇ ਕੇਸ ਵਾਪਸ ਲੈਣ ਲਈ ਨੋਟੀਫ਼ਿਕੇਸ਼ਨ ਜਾਰੀ

ਚੰਡੀਗੜ੍ਹ , 7 ਸਤੰਬਰ (ਜ.ਜ.ਨ.ਸ ) ।  ਪੰਜਾਬ ਸਰਕਾਰ ਵਲੋਂ ਅੱਜ ਸ਼ਾਮ ਇਕ ਨੋਟੀਫ਼ਿਕੇਸ਼ਨ ਜਾਰੀ ਕਰਕੇ ਬਹਿਬਲ ਕਲਾਂ, ਬਰਗਾੜੀ ਤੇ ਕੋਟਕਪੂਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਤੋਂ ਬਾਅਦ ਵਾਪਰੀਆਂ ਘਟਨਾਵਾਂ ਨਾਲ ਸਬੰਧਿਤ ਕੇਸ ਸੀ. ਬੀ. ਆਈ. ਤੋਂ ਵਾਪਸ ਲੈਣ ਲਈ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ।  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੋ ਮਗਰਲੇ 8 ਦਿਨਾਂ ਤੋਂ ਦਿੱਲੀ ‘ਚ ਸਨ ਦੇ, ਅੱਜ ਬਾਅਦ ਦੁਪਹਿਰ ਚੰਡੀਗੜ੍ਹ ਵਾਪਸ ਪਰਤਣ ਤੋਂ ਬਾਅਦ ਉਨ੍ਹਾਂ ਦੀ ਪ੍ਰਵਾਨਗੀ ਮਿਲ ਜਾਣ ਨਾਲ ਇਹ ਨੋਟੀਫ਼ਿਕੇਸ਼ਨ ਜਾਰੀ ਹੋ ਗਿਆ ।  ਪੰਜਾਬ ਵਿਧਾਨ ਸਭਾ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਇਕ…

Read More

ਪੈਟਰੋਲ, ਡੀਜਲ ਦੀਆਂ ਕੀਮਤਾਂ `ਚ ਵਾਧੇ ਖਿਲਾਫ ਕਾਂਗਰਸ ਵੱਲੋਂ 10 ਸਤੰਬਰ ਨੂੰ ਭਾਰਤ ਬੰਦ

ਨਵੀਂ ਦਿੱਲੀ, 7 ਸਤੰਬਰ (ਜ.ਜ.ਨ.ਸ ) ।   ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ `ਚ ਵਾਧੇ ਅਤੇ ਰੁਪਏ ਦੀ ਡਿੱਗਦੀ ਕੀਮਤ ਨੂੰ ਲੈ ਕੇ ਕਾਂਗਰਸ ਨੇ 10 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਇਹ ਜਾਣਕਾਰੀ ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲ ਨੇ ਦਿੱਤੀ। ਕੱਚੇ ਤੇਲ ਦੀਆਂ ਕੀਮਤਾਂ `ਚ ਉਛਾਲ ਨਾਲ ਦੇਸ਼ `ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੀਰਵਾਰ ਨੂੰ ਵਧਕੇ ਨਵੇਂ ਉਚੇ ਪੱਧਰ `ਤੇ ਪਹੁੰਚ ਗਈਆਂ। ਦਿੱਲੀ `ਚ ਪੈਟਰੋਲ ਦੀ ਕੀਮਤ 80 ਰੁਪਏ ਅਤੇ ਮੁੰਬਈ `ਚ 87 ਰੁਪਏ ਪ੍ਰਤੀ ਲੀਟਰ ਦੇ ਕਰੀਬ ਪਹੁੰਚ ਗਈ। ਬੁੱਧਵਾਰ ਨੂੰ ਇਨ੍ਹਾਂ ਦੋਵਾਂ ਤੇਲ ਦੀਆਂ ਕੀਮਤਾਂ…

Read More

ਸਮਲਿੰਗੀ ਸਬੰਧ ਹੁਣ ਅਪਰਾਧ ਨਹੀਂ, ਸੁਪਰੀਮ ਕੋਰਟ ਦਾ ਧਾਰਾ 377 ‘ਤੇ ਇਤਿਹਾਸਿਕ ਫ਼ੈਸਲਾ

ਨਵੀਂ ਦਿੱਲੀ, 7 ਸਤੰਬਰ (ਜ.ਜ.ਨ.ਸ ) ।   ਸੁਪਰੀਮ ਕੋਰਟ ਨੇ ਅੰਗਰੇਜ਼ਾਂ ਦੇ ਸ਼ਾਸਨਕਾਲ ਤੋਂ ਚੱਲੀ ਆ ਰਹੀ ਵਿਵਾਦਿਤ ਧਾਰਾ 377 ਦੀ ਉਸ ਵਿਵਸਥਾ ਨੂੰ ਰੱਦ ਕਰ ਦਿੱਤਾ ਹੈ ਜਿਸ ਤਹਿਤ ਬਾਲਗਾਂ ਦਰਮਿਆਨ ਬਣੇ ਸਮਲਿੰਗੀ ਸਬੰਧੀ ਨੂੰ ਅਪਰਾਧ ਦਾ ਦਰਜਾ ਦਿੱਤਾ ਗਿਆ ਸੀ, 1861 ‘ਚ ਸ਼ਾਮਿਲ ਕੀਤੀ ਧਾਰਾ 377 ਮੁਤਾਬਿਕ ਸਮਲਿੰਗੀ ਸਬੰਧਾਂ ਲਈ 10 ਸਾਲ ਤੋਂ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਸਕਦੀ ਸੀ । ਚੀਫ਼ ਜਸਟਿਸ ਦੀਪਕ ਮਿਸ਼ਰਾ ਜਸਟਿਸ ਆਰ.ਐਫ. ਨਰੀਮਸ, ਜਸਟਿਸ ਏ.ਐਮ. ਖਾਨਵਿਲਕਰ, ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਇੰਦੂ ਮਲਹੋਤਰਾ ਦੇ 5 ਮੈਂਬਰੀ ਸੰਵਿਧਾਨਿਕ ਬੈਂਚ ਨੇ ਸਮਲਿੰਗੀ ਭਾਈਚਾਰੇ ਨੂੰ ਆਮ ਨਾਗਰਿਕਾਂ…

Read More

ਭਾਰਤ ਬੰਦ ਨੂੰ ਰਲਿਆ ਮਿਲਿਆ ਹੁੰਗਾਰਾ

ਪਟਨਾ/ਭੁਪਾਲ/ਜੈਪੁਰ, 7  ਸਤੰਬਰ (ਜ.ਜ.ਨ.ਸ ) ।  ਕੇਂਦਰ ਦੀ ਭਾਜਪਾ ਸਰਕਾਰ ਵਲੋਂ ਐਸ.ਸੀ./ਐਸ.ਟੀ. ਐਕਟ ਲਈ ਕੀਤੇ ਗਏ ਸੋਧ ਤੋਂ ਬਾਅਦ ਜਨਰਲ ਵਰਗ ਦੇ ਸੰਗਠਨਾਂ ਵਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ ਹੈ ।  ਕਈ ਸੂਬਿਆਂ ‘ਚ ਬੰਦ ਨੂੰ ਵੱਡੇ ਪੱਧਰ ‘ਤੇ ਸਮਰਥਨ ਮਿਲਿਆ ਅਤੇ ਬੰਦ ਦਾ ਸਭ ਤੋਂ ਜ਼ਿਆਦਾ ਅਸਰ ਬਿਹਾਰ ਵਿਚ ਦੇਖਿਆ ਗਿਆ। ਬਿਹਾਰ ਦੇ ਵੱਖ-ਵੱਖ ਜ਼ਿਲਿ੍ਹਆਂ ਵਿਚ ਪ੍ਰਦਰਸ਼ਨ ਦੀਆਂ ਖ਼ਬਰਾਂ ਮਿਲੀਆਂ। ਰੇਲ ਗੱਡੀਆਂ ਦੇ ਨਾਲ-ਨਾਲ ਸੜਕਾਂ ‘ਤੇ ਵੀ ਚੱਕਾ ਜਾਮ ਕੀਤਾ ਗਿਆ। ਦੂਜੇ ਪਾਸੇ ਮੱਧ ਪ੍ਰਦੇਸ਼ ਵਿਚ ਡਰੋਨ ਦੇ ਜ਼ਰੀਏ ਨਿਗਰਾਨੀ ਕੀਤੀ ਗਈ। ਇੱਥੇ ਲੋਕਾਂ ਨੇ ਕਾਲੇ ਕੱਪੜੇ ਪਾ…

Read More

ਸਈਦ ਤੇ ਦਾਊਦ ਨੂੰ ਲੱਭਣ ‘ਚ ਭਾਰਤ ਦੀ ਮਦਦ ਲਈ ਸਹਿਮਤ ਹੋਇਆ ਅਮਰੀਕਾ

ਵਾਸ਼ਿੰਗਟਨ, 7   ਸਤੰਬਰ (ਜ.ਜ.ਨ.ਸ ) ।  ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫ਼ਿਜ਼ ਸਈਦ ਤੇ ਭਗੌੜੇ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਤੇ ਉਸ ਦੇ ਸਹਿਯੋਗੀਆਂ ‘ਤੇ ਜਲਦ ਹੀ ਸ਼ਿਕੰਜਾ ਕੱਸਿਆ ਜਾ ਸਕਦਾ ਹੈ ।  ਦਰਅਸਲ ਹਾਫ਼ਿਜ਼ ਤੇ ਦਾਊਦ ਨੂੰ ਲੱਭਣ ‘ਚ ਭਾਰਤ ਦੀ ਮਦਦ ਕਰਨ ਲਈ ਅਮਰੀਕਾ ਨੇ ਸਹਿਮਤੀ ਜਤਾਈ ਹੈ ।  2+2 ਗੱਲਬਾਤ ਦੌਰਾਨ ਅਮਰੀਕਾ ਨੇ ਡੀ-ਕੰਪਨੀ ਦੇ    ਖ਼ਲਾਫ਼ ਸਖ਼ਤ ਕਾਰਵਾਈ ਕਰਨ ਦੀ ਵਚਨਬੱਧਤਾ ਜਤਾਈ ।  ਦੋਵਾਂ ਧਿਰਾਂ ਵਲੋਂ ਜਾਰੀ ਸਾਂਝੇ ਬਿਆਨ ‘ਚ ਡੀ-ਕੰਪਨੀ ਤੇ ਉਸ ਦੇ ਸਹਿਯੋਗੀਆਂ ਵਰਗੇ ਅੱਤਵਾਦੀ ਸੰਗਠਨਾਂ ਦੇ  । ਖ਼ਲਾਫ਼ ਕਾਰਵਾਈ ਨੂੰ ਮਜ਼ਬੂਤ ਕਰਨ ਦੇ ਲਈ 2017 ‘ਚ ਸ਼ੁਰੂ ਕੀਤੀ ਗਈ…

Read More

ਭਾਰਤ-ਅਮਰੀਕਾ ਵਿਚਕਾਰ ਅਹਿਮ ਰੱਖਿਆ ਸਮਝੌਤਾ,2+2 ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹਾਟਲਾਈਨ ਸ਼ੁਰੂ ਕਰਨ ਦਾ ਫ਼ੈਸਲਾ

ਨਵੀਂ ਦਿੱਲੀ, 7 ਸਤੰਬਰ (ਜ.ਜ.ਨ.ਸ )  ।  ਭਾਰਤ ਤੇ ਅਮਰੀਕਾ ਵਿਚਾਲੇ ਪਹਿਲੀ 2+2 ਗੱਲਬਾਤ ਦੇ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਇਕ ਅਹਿਮ ਰੱਖਿਆ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ, ਜਿਸ ਦੇ ਤਹਿਤ ਭਾਰਤੀ ਸੈਨਾ ਨੂੰ ਅਮਰੀਕਾ ਤੋਂ ਅਹਿਮ ਅਤੇ ਸੰਵੇਦਨਸ਼ੀਲ ਰੱਖਿਆ ਤਕਨੀਕਾਂ ਮਿਲਣਗੀਆਂ ।   ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀਆਂ ਵਿਚਾਲੇ ਇੱਥੇ ਹੋਈ ਪਹਿਲੀ 2+2 ਗੱਲਬਾਤ ਦੌਰਾਨ ਸੰਚਾਰ, ਅਨੁਕੂਲਤਾ, ਸੁਰੱਖਿਆ (ਸੀ. ਓ. ਐਮ. ਸੀ. ਏ. ਐਸ. ਏ.) ‘ਕੋਮਕਾਸਾ’ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ।   ਦੋਵਾਂ ਦੇਸ਼ਾਂ ਦੇ ਆਗੂਆਂ ਨੇ ਸਰਹੱਦ ਪਾਰ ਤੋਂ ਅੱਤਵਾਦ, ਪਰਮਾਣੂ ਸਪਲਾਇਰ ਗਰੁੱਪ (ਐਨ. ਐਸ. ਜੀ.) ‘ਚ ਭਾਰਤ ਦੀ ਸਥਾਈ ਮੈਂਬਰਸ਼ਿਪ ਅਤੇ…

Read More