Asian Games 2018: ਸੱਕਵੈਸ਼ `ਚ ਦੀਪਿਕਾ ਪੱਲਿੱਕਲ ਅਤੇ ਜੋਸ਼ਨਾ ਚਿਨੱਪਾ ਨੇ ਜਿੱਤਿਆ ਬ੍ਰਾਂਜ਼ ਮੈਡਲ

ਜਕਾਰਤਾ, 25 ਅਗਸਤ (ਜ.ਜ.ਨ.ਸ ) । ਸਟਾਰ ਸੱਕਵੈਸ਼ ਖਿਡਾਰੀਆਂ ਦੀਪਿਕਾ ਪੱਲੀਕਲ ਅਤੇ ਜੋਸ਼ਨਾ ਚਿਨੱਪਾ ਨੂੰ ਵੂਮੈਨ ਸਿੰਗਲਸ ਦੇ ਆਪੋ ਆਪਣੇ ਸੈਮੀਫਾਈਨਲ ਮੁਕਾਬਲਿਆਂ ਚ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਦੋਨਾਂ ਨੂੰ ਬ੍ਰਾਂਜ਼ ਮੈਡਲ (ਤਾਂਬੇ ਦਾ ਤਮਗਾ) ਨਾਲ ਸਬਰ ਕਰਨਾ ਪਿਆ।

Read More

Asian Games 2018: ਪੰਜਾਬੀ ਗੱਭਰੂ ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟਪੁਟ ’ਚ ਜਿੱਤਿਆ ਗੋਲਡ ਮੈਡਲ

ਜਕਾਰਤਾ, 25 ਅਗਸਤ (ਜ.ਜ.ਨ.ਸ ) । ਭਾਰਤ ਦੇ ਸ਼ਾਟਪੁੱਟ ਖਿਡਾਰੀ ਤੇਜਿੰਦਰਪਾਲ ਸਿੰਘ ਤੂਰ ਨੇ 18ਵੇਂ ਏਸ਼ੀਆੲ. ਖੇਡਾਂ ਦੇ ਸੱਤਵੇਂ ਦਿਨ ਦਾ ਪਹਿਲਾਂ ਗੋਲਡ ਮੈਡਲ (ਸੋਨੇ ਦਾ ਤਮਗਾ) ਭਾਰਤ ਦੀ ਝੋਲੀ ਵਿਚ ਪਾ ਦਿੱਤਾ ਹੈ। ਪੰਜਾਬੀ ਗੱਭੂਰ ਤੇਜਿੰਦਰਪਾਲ ਸਿੰਘ ਤੂਰ ਨੇ 20.75 ਮੀਟਰ ਸੁੱਟ ਕੇ ਨੈਸ਼ਨਲ ਰਿਕਾਰਡ ਅਤੇ ਗੇਮਜ਼ ਰਿਕਾਰਡ ਦੋਨੇ ਇੱਕ ਵਾਰ ਚ ਤੋੜ ਦਿੱਤੇ। ਇਹ ਭਾਰਤ ਦਾ ਇਨ੍ਹਾਂ ਖੇਡਾਂ ਚ ਸੱਤਵਾਂ ਗੋਲਡ ਮੈਡਲ ਹੈ।

Read More

ਆਖਿਰੀ ਪੜਾਅ ‘ਚ ਅਮਰਨਾਥ ਯਾਤਰਾ, 137 ਯਾਤਰੀਆਂ ਦਾ ਅੰਤਿਮ ਜੱਥਾ ਰਵਾਨਾ

ਜੰਮੂ, 25 ਅਗਸਤ (ਜ.ਜ.ਨ.ਸ ) ।   ਤਿੰਨ ਦਿਨ ਮੁਅੱਤਲ ਰਹਿਣ ਦੇ ਬਾਅਦ ਸ਼ੁੱਕਰਵਾਰ ਨੂੰ ਅਮਰਨਾਥ ਯਾਤਰਾ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ। ਭਗਵਤੀ ਨਗਰ ਆਧਾਰ ਕੈਂਪ ਤੋਂ 137 ਯਾਤਰੀਆਂ ਦੇ ਜੱਥੇ ਨੂੰ ਹਰੀ ਝੰਡੀ ਦਿਖਾ ਕੇ ਸ਼੍ਰੀਨਗਰ ਲਈ ਰਵਾਨਾ ਕੀਤਾ ਗਿਆ। ਸ਼ਰਧਾਲੂਆਂ ਨੂੰ ਸੱਤ ਗੱਡੀਆਂ ‘ਚ ਸੁਰੱਖਿਆ ਦੇ ਨਾਲ ਰਵਾਨਾ ਕੀਤਾ ਗਿਆ। ਅਮਰਨਾਥ ਯਾਤਰਾ ਨੂੰ ਪੂਰਾ ਹੋਣ ‘ਚ ਸਿਰਫ ਦੋ ਦਿਨ ਹੀ ਰਹਿ ਗਏ ਹਨ। ਐਤਵਾਰ ਨੂੰ ਪੂਰਨਮਾਸ਼ੀ ਅਤੇ ਰੱਖੜੀ ਦਾ ਤਿਉਹਾਰ ਹੈ ਅਤੇ ਇਸੇ ਦਿਨ ਅਮਰਨਾਥ ਯਾਤਰਾ ਵੀ ਪੂਰੀ ਹੋ ਜਾਵੇਗੀ। ਕਸ਼ਮੀਰ ‘ਚ ਬਕਰੀਦ ਸੀ ਅਤੇ ਸੁਰੱਖਿਆ ਕਾਰਨਾਂ ਨਾਲ ਯਾਤਰਾ…

Read More

ਡੇਰਾ ਹਿੰਸਾ: ਪੁਲਿਸ ਨੂੰ ਨਹੀਂ ਮਿਲ ਰਹੀ ਵਿਪਾਸਨਾ, ਈਡੀ ਕਰ ਚੁੱਕਾ ਦੋ ਵਾਰ ਪੁੱਛਗਿੱਛ

ਨਵੀਂ ਦਿੱਲੀ  , 25 ਅਗਸਤ (ਜ.ਜ.ਨ.ਸ ) ।  ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਹਾਲੇ ਵੀ ਹਰਿਆਣਾ ਪੁਲਿਸ ਦੇ ਹੱਥ ਨਹੀਂ ਲੱਗ ਰਹੀ ਹੈ ਪਰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ। ਈਡੀ ਪਿਛਲੇ ਸਾਲ ਅੱਜ ਦੇ ਹੀ ਦਿਨ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਪਿੱਤੋਂ ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ। ਵਿਪਾਸਨਾ ਇੰਸਾਂ ਤੇ ਗੁਰਮੀਤ ਦੇ ਬੁਲਾਰੇ ਆਦਿੱਤਿਆ ਇੰਸਾਂ ਦੇ ਨਾਂਅ ਪੰਚਕੂਲਾ ਤੇ ਸਿਰਸਾ `ਚ ਹੋਈ ਵਿਆਪਕ ਹਿੰਸਾ ਦੇ ਸਿਲਸਿਲੇ `ਚ ਮੋਸਟ-ਵਾਂਟੇਡ ਲੋਕਾਂ ਦੀ ਸੂਚੀ ਵਿੱਚ…

Read More

ਰਾਹੁਲ ਗਾਂਧੀ ਦੇ ਇੰਗਲੈਂਡ ‘ਚ ਸਿੱਖਾਂ ਬਾਰੇ ਬਿਆਨ ਤੋਂ ਅਕਾਲੀ ਦਲ ਔਖਾ

ਚੰਡੀਗੜ੍ਹ  , 25 ਅਗਸਤ (ਜ.ਜ.ਨ.ਸ ) ।  ਇੰਗਲੈਂਡ ਦੌਰ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ‘ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਝੂਠ ਬੋਲ ਰਿਹਾ ਹੈ। ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ ਗੁਰੂਆਂ ਦੇ ਨਾਂਅ ਦੀ ਵਰਤੋਂ ਕਰ ਰਿਹਾ ਹੈ। ਜੇਕਰ ਗੁਰੂ ਨਾਨਕ ਦੇ ਵਿਚਾਰਾਂ ‘ਤੇ ਚਲਦਾ ਹੈ ਤਾਂ ਰਾਹੁਲ ਗਾਂਧੀ ਸਿੱਖ ਕੌਮ ਤੋਂ ਮੁਆਫੀ ਮੰਗਣ। ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਉਹ ਐਤਵਾਰ ਨੂੰ ਜਸਟਿਸ (ਸੇਵਾਮੁਕਤ) ਰਣਜੀਤ…

Read More

ਫੌਜ ਦੇ ਜਵਾਨਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ, ਬਾਰਡਰ ‘ਤੇ ਦਿਸਿਆ ਅਨੋਖਾ ਨਜ਼ਾਰਾ

ਜੰਮੂ , 25 ਅਗਸਤ (ਜ.ਜ.ਨ.ਸ ) ।   ਫੌਜ ਦੇ ਜਵਾਨ ਘਰਾਂ ਅਤੇ ਪਰਿਵਾਰਾਂ ਤੋਂ ਦੂਰ ਬਾਰਡਰ ‘ਤੇ ਦੇਸ਼ ਦੀ ਰੱਖਿਆ ਕਰਦੇ ਹਨ। ਪੂਰਾ ਦੇਸ਼ ਜਦੋਂ ਤਿਉਹਾਰ ਮਨਾ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਦੀਆਂ ਖੁਸ਼ੀਆਂ ਦੀ ਰੱਖਿਆ ਕਰਦੇ ਹਨ ਦੇਸ਼ ਦੇ ਵੀਰ। ਅਜਿਹਾ ਹੀ ਤਿਉਹਾਰ ਹੈ ਰੱਖੜੀ,ਜੋ ਸੁਰੱਖਿਆ ਦਾ ਵਾਅਦਾ ਕਰਦਾ ਹੈ। ਇਹ ਤਿਉਹਾਰ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦਾ ਹੈ। ਆਰ.ਐੱਸ.ਪੁਰਾ ਦੇ ਸੁਚੇਤਗੜ੍ਹ ਬਾਰਡਰ ਦੇ ਜਵਾਨਾਂ ਨਾਲ ਭੈਣਾਂ ਨੇ ਇਹ ਤਿਉਹਾਰ ਧੂਮਧਾਮ ਨਾਲ ਮਨਾਇਆ। ਸਕੂਲ ਦੀਆਂ ਬੱਚੀਆਂ ਰੰਗ-ਬਿਰੰਗੀਆਂ ਰੱਖੜੀਆਂ ਲੈ ਕੇ ਅੰਤਰਰਾਸ਼ਟਰੀ ਸੀਮਾ ‘ਤੇ ਪਹੁੰਚੀਆਂ ਅਤੇ ਉਨ੍ਹਾਂ ਨੇ ਬੀ.ਐੱਸ. ਐੱਫ. ਦੇ ਜਵਾਨਾਂ…

Read More

ਨਾਬਾਲਗ ਬੱਚੀ ਨਾਲ ਬਲਾਤਕਾਰ ਦੇ ਦੋਸ਼ੀ ਨੂੰ ਅਦਾਲਤ ਨੇ ਸੁਣਾਈ 21 ਸਾਲ ਦੀ ਸਖਤ ਸਜ਼ਾ

ਅਗਰਮਲਵਾ (ਮੱਧ ਪ੍ਰਦੇਸ਼), 25 ਅਗਸਤ (ਜ.ਜ.ਨ.ਸ ) ।   ਮੱਧ ਪ੍ਰਦੇਸ਼ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ ਮਾਸੂਮ ਬੱਚੀ ਨਾਲ ਬਲਾਤਕਾਰ ਕਰਨ ਦੇ ਦੋਸ਼ ‘ਚ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ 21 ਸਾਲ ਸਖਤ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀ 29 ਜੁਲਾਈ ਨੂੰ ਨਾਬਾਲਗ ਨਾਲ ਬਲਾਤਕਾਰ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਵਧੀਕ ਜ਼ਿਲਾ ਤੇ ਸੈਸ਼ਨ ਜੱਜ ਵਿਧੀ ਸਕਸੇਨਾ ਨੇ 50 ਸਾਲਾ ਨਾਰਾਇਣ ਮਾਲੀ ਨੂੰ ਇਸ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਤੇ ਉਸ ਨੂੰ ਪੋਕਸੋ ਐਕਟ ਸਣੇ ਵੱਖ-ਵੱਖ ਧਾਰਾਵਾਂ ਤਹਿਤ 21 ਸਾਲ ਦੀ ਸਖਤ ਸਜ਼ਾ ਸੁਣਾਈ। ਅਦਾਲਤ ਨੇ ਇਹ…

Read More

ਕੇਂਦਰ ਸਰਕਾਰ ਹਰੇਕ ਲੋਕ ਸਭਾ ਖੇਤਰ ‘ਚ ਖੋਲ੍ਹੇਗੀ ਇਕ ਪਾਸਪੋਰਟ ਸੇਵਾ ਕੇਂਦਰ : ਸੁਸ਼ਮਾ ਸਰਵਾਜ

ਨਵੀਂ ਦਿੱਲੀ  , 25 ਅਗਸਤ (ਜ.ਜ.ਨ.ਸ ) ।   ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੀ ਦੇਸ਼ ਦੇ ਹਰ ਲੋਕ ਸਭਾ ਖੇਤਰ ‘ਚ ਇਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਯੋਜਨਾ ਹੈ। ਸਵਰਾਜ ਨੇ ਟਵਿਟਰ ‘ਤੇ ਕਿਹਾ ਕਿ 2014 ‘ਚ ਸਾਡੇ ਕੋਲ ਦੇਸ਼ ‘ਚ 77 ਪਾਸਪੋਰਟ ਸੇਵਾ ਕੇਂਦਰ ਸਨ। ਹੁਣ 308 ਪਾਸਪੋਰਟ ਸੇਵਾ ਕੇਂਦਰ ਹਨ, ਜੋ ਕਿ ਚਾਰ ਸਾਲ ‘ਚ ਚਾਰ ਗੁਣਾ ਹਨ। ਸਾਡੀ ਕੋਸ਼ਿਸ਼ ਦੇਸ਼ ਦੇ ਸਾਰੇ ਲੋਕ ਸਭਾ ਖੇਤਰਾਂ ‘ਚ ਇਕ-ਇਕ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦੀ ਹੈ। ਦੇਸ਼ ‘ਚ 543 ਲੋਕ ਸਭਾ ਖੇਤਰ ਹਨ। ਉਹ ਉੱਤਰ ਪ੍ਰਦੇਸ਼…

Read More

ਯੂਪੀ `ਚ ਵੋਟਰਾਂ ਦੇ ਨਾਂ ਅੱਗੇ ਛਪ ਗਈਆਂ ਸੰਨੀ ਲਿਓਨ, ਹਾਥੀ, ਤੇ ਕਬੂਤਰ ਦੀਆਂ ਤਸਵੀਰਾਂ

ਨਵੀਂ ਦਿੱਲੀ  , 25 ਅਗਸਤ (ਜ.ਜ.ਨ.ਸ ) ।  ਉੱਤਰ ਪ੍ਰਦੇਸ਼ (ਯੂਪੀ) ਦੇ ਬਲੀਆ ਜਿ਼ਲ੍ਹੇ `ਚ ਬੀਤੇ ਦਿਨੀਂ ਜਦੋਂ ਵੋਟਰ ਸੂਚੀਆਂ ਨੂੰ ਸੋਧ ਕੇ ਛਾਪਿਆ ਗਿਆ, ਤਾਂ ਉਨ੍ਹਾ `ਚੋਂ ਕੁਝ ਵੋਟਰਾਂ ਦੇ ਨਾਂਵਾਂ ਅੱਗੇ ਬਾਲੀਵੁੱਡ ਦੀ ਅਦਾਕਾਰਾ ਸੰਨੀ ਲਿਓਨ ਤੋਂ ਇਲਾਵਾ ਕਬੂਤਰ, ਹਿਰਨ ਤੇ ਹਾਥੀ ਜਿਹੇ ਜਾਨਵਰਾਂ ਦੀਆਂ ਤਸਵੀਰਾਂ ਛਪੀਆਂ ਹੋਈਆਂ ਹਨ। ਇਸ ‘ਸੋਧੀ ਹੋਈ` ਵੋਟਰ ਸੂਚੀ ਦੇ ਦੋ ਪੰਨੇ ਮੀਡੀਆ ਦੇ ਹੱਥ ਲੱਗ ਗਏ। ਇਸ ਤੋਂ ਬਾਅਦ ਅਧਿਕਾਰੀਆਂ ਦੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ। ਸੰਨੀ ਲਿਓਨ ਦੀ ਤਸਵੀਰ 51 ਸਾਲਾਂ ਦੀ ਇੱਕ ਔਰਤ ਦੇ ਨਾਂਅ ਅੱਗੇ ਲੱਗੀ ਹੋਈ ਹੈ। ਹਾਥੀ ਦੀ ਤਸਵੀਰ…

Read More

ਭਾਰਤ ਸਮੁੰਦਰੀ ਫ਼ੌਜ ਲਈ ਖ਼ਰੀਦੇਗਾ 21,000 ਕਰੋੜ ਦੇ 111 ਹੈਲੀਕਾਪਟਰ

ਨਵੀਂ ਦਿੱਲੀ  , 25 ਅਗਸਤ (ਜ.ਜ.ਨ.ਸ ) । ਰੱਖਿਆ ਮੰਤਰਾਲੇ ਨੇ ਅੱਜ ਸਮੁੰਦਰੀ ਫ਼ੌਜ ਲਈ 21,000 ਕਰੋੜ ਰੁਪਏ ਦੀ ਲਾਗਤ ਨਾਲ 111 ਹੈਲੀਕਾਪਟਰ ਖ਼ਰੀਦਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਹੈਲੀਕਾਪਟਰਾਂ ਤੋਂ ਕਈ ਤਰ੍ਹਾਂ ਦੇ ਕੰਮ ਲਏ ਜਾ ਸਕਣਗੇ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਨਿੱਚਰਵਾਰ ਨੂੰ ਮੰਤਰਾਲੇ ਨੇ ਹੈਲੀਕਾਪਟਰਾਂ ਦੀ ਖ਼ਰੀਦ ਸਮੇਤ ਲਗਭਗ 46,000 ਕਰੋੜ ਰੁਪਏ ਦੀਆਂ ਰੱਖਿਆ ਖ਼ਰੀਦਦਾਰੀਆਂ ਨੂੰ ਪ੍ਰਵਾਨਗੀ ਦਿੱਤੀ ਹੈ। ਇਹ ਫ਼ੈਸਲੇ ਡਿਫ਼ੈਂਸ ਐਕੁਇਜਿ਼ਸ਼ਨ ਕੌਂਸਲ (ਡੀਏਸੀ) ਦੀ ਮੀਟਿੰਗ ਦੋਰਾਨ ਲਏ ਗਏ। ਇਸ ਮੰਤਰਾਲੇ `ਚ ਸਾਰੇ ਅਹਿਮ ਫ਼ੈਸਲੇ ਇਹ ਕੌਂਸਲ ਹੀ ਲੈਂਦੀ ਹੈ। ਕੌਂਸਲ ਦੇ ਬੁਲਾਰੇ ਨੇ ਦੱਸਿਆ ਕਿ…

Read More