ਡਾ. ਧਰਮਵੀਰ ਗਾਂਧੀ ਵਲੋਂ ‘ਪੰਜਾਬ ਮੰਚ’ ਦੇ ਮੁੱਖ ਏਜੰਡੇ ਦੇ ਐਲਾਨ

ਚੰਡੀਗੜ੍ਹ : ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਮੰਗਲਵਾਰ ਨੂੰ ‘ਪੰਜਾਬ ਮੰਚ’ ਦੇ ਮੁੱਖ ਏਜੰਡੇ ਦਾ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਦੇਸ਼ ਅੰਦਰ ਪੰਜਾਬ ਦੀ ਖੁਦਮੁਖਤਿਆਰੀ ਚਾਹੀਦੀ ਹੈ। ਉਨ੍ਹਾਂ ਕੇਂਦਰ ਸਰਕਾਰ ‘ਤੇ ਖੂਬ ਵਰ੍ਹਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਹੱਕ ਕੇਂਦਰ ਨੇ ਖੋਹ ਲਏ ਹਨ, ਜਿਸ ਕਾਰਨ ਪੰਜਾਬ ਅੱਜ ਪੂਰੀ ਤਰ੍ਹਾਂ ਕੰਗਾਲ ਹੋ ਕੇ ਰਹਿ ਗਿਆ ਹੈ ਅਤੇ ਪੰਜਾਬ ਦੀਆਂ ਸਰਕਾਰਾਂ ਹਰ ਵਾਰ ਦਿੱਲੀ ਦਰਬਾਰ ਜਾ ਕੇ ਪੰਜਾਬ ਦੀ ਤਰਸਯੋਗ ਹਾਲਤ ਲਈ ਭੀਖ ਮੰਗ ਰਹੀਆਂ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ…

Read More

ਜ਼ਿਲ੍ਹੇ ਵਿੱਚ 1 ਅਗਸਤ ਤੋਂ 31 ਅਗਸਤ ਤੱਕ ਸਵੱਛ ਸਰਵੇਖਣ ਗ੍ਰਾਮੀਣ -2018 ਅਧੀਨ ਚਲਾਈ ਜਾਵੇਗੀ ਸਵੱਛਤਾ ਮੁਹਿੰਮ : ਢਿੱਲੋਂ

ਫ਼ਤਹਿਗੜ੍ਹ ਸਾਹਿਬ, 31 ਜੁਲਾਈ: (ਗੁਰਿੰਦਰਜੀਤ ਸਿੰਘ ਪੀਰਜੈਨ): ਸਰਕਾਰ ਵੱਲੋਂ ਸਵੱਛ ਸਰਵੇਖਣ ਗ੍ਰਾਮੀਣ-2018 ਅਧੀਨ ਜ਼ਿਲ੍ਹੇ ਵਿੱਚ 1 ਅਗਸਤ ਤੋਂ ਲੈ ਕੇ 31 ਅਗਸਤ ਤੱਕ ਸਪੈਸ਼ਲ ਸਵੱਛਤਾ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ ਪਿੰਡਾਂ ਨੂੰ ਸਾਫ ਸੁਥਰਾ ਬਣਾਉਣ ਲਈ ਆਮ ਲੋਕਾਂ ਨੂੰ ਸਵੱਛਤਾ ਦੀ ਅਹਿਮਤੀਅਤ ਬਾਰੇ ਜਾਗਰੂਕ ਕੀਤਾ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੱਛ ਸਰਵੇਖਣ ਗ੍ਰਾਮੀਣ-2018 ਦੇ ਅਗੇਤੇ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਸਭ ਤੋਂ ਵੱਧ ਸਾਫ ਸੁਥਰੇ ਜ਼ਿਲ੍ਹੇ ਨੂੰ ਕੌਮੀ ਪੱਧਰ ’ਤੇ…

Read More

ਸ਼ਹੀਦ ਊਧਮ ਸਿੰਘ ਦੇਸ਼ ਦੀ ਏਕਤਾ ਤੇ ਅਖੰਡਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ: ਨਾਗਰਾ

ਫ਼ਤਹਿਗੜ੍ਹ ਸਾਹਿਬ, 31 ਜੁਲਾਈ : (ਗੁਰਿੰਦਰਜੀਤ ਸਿੰਘ ਪੀਰਜੈਨ): ਅਮਰ ਸ਼ਹੀਦ ਊਧਮ ਸਿੰਘ ਦੇਸ਼ ਦੀ ਏਕਤਾ, ਅਖੰਡਤਾ ਅਤੇ ਆਪਸੀ ਭਾਈਚਾਰੇ ਦਾ ਪ੍ਰਤੀਕ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਮੂਹ ਵਰਗਾਂ ਨਾਲ ਜੋੜ ਕੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜਾਦ ਰੱਖਿਆ ਤਾਂ ਜੋ ਦੇਸ਼ ਵਿੱਚੋਂ ਫਿਰਕਾਪ੍ਰਸਤੀ ਨੂੰ ਖਤਮ ਕੀਤਾ ਜਾ ਸਕੇ। ਸ਼ਹੀਦ ਊਧਮ ਸਿੰਘ ਨੇ ਜਾਲਮ ਓਡਵਾਇਰ ਤੋਂ ਉਸ ਦੇ ਦੇਸ਼ ਵਿੱਚ ਜਾ ਕੇ ਜਲਿ੍ਹਆਂ ਵਾਲੇ ਬਾਗ ਦੇ ਖੂਨੀ ਸਾਕੇ ਦਾ ਬਦਲਾ ਲਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਸ: ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਊਧਮ ਸਿੰਘ…

Read More

ਭ੍ਰਿਸ਼ਟਾਚਾਰ ਮਾਮਲੇ ‘ਚ ਏ. ਆਈ. ਜੀ. ਪੀ. ਐੱਸ. ਸੰਧੂ ਦੋਸ਼ੀ ਕਰਾਰ

ਚੰਡੀਗੜ੍ਹ (ਜ.ਜ.ਨ.ਸ) : ਇੱਥੇ ਸੀ. ਬੀ. ਆਈ. ਦੀ ਅਦਾਲਤ ਨੇ ਪੰਜਾਬ ਪੁਲਸ ਦੇ ਏ. ਆਈ. ਜੀ. ਪੀ. ਐੱਸ. ਸੰਧੂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਪੀ. ਐੱਸ. ਸੰਧੂ ਨੂੰ ਸਜ਼ਾ 3 ਅਗਸਤ ਨੂੰ ਸੁਣਾਈ ਜਾਵੇਗੀ। ਦੱਸ ਦੇਈਏ ਕਿ ਸੰਧੂ ਦੇ ਖਿਲਾਫ 50,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਤਹਿਤ ਸਾਲ 2011 ‘ਚ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਦੀ ਸੁਣਵਾਈ ਸੀ. ਬੀ. ਆਈ. ਦੀ ਅਦਾਲਤ ‘ਚ ਚੱਲ ਰਹੀ ਸੀ। ਅਦਾਲਤ ‘ਚ ਪਿਛਲੇ ਹਫਤੇ ਦੋਹਾਂ ਪੱਖਾਂ ਵਲੋਂ ਮਾਮਲੇ ਦੀ ਅੰਤਿਮ ਬਹਿਸ ਪੂਰੀ ਹੋ ਗਈ ਸੀ। ਜ਼ਿਕਰਯੋਗ ਹੈ ਕਿ 12…

Read More

ਅਸੀਂ ਰਬੜ ਦੀ ਸਟੈਂਪ ਨਹੀਂ, ਪੰਜਾਬ ਲਈ ਚਾਹੀਦੀ ‘ਖੁਦ ਮੁਖਤਿਆਰੀ’ : ਕੰਵਰ ਸੰਧੂ

  ਚੰਡੀਗੜ੍ਹ , (ਜ.ਜ.ਨ.ਸ ) : ‘ਆਪ’ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਵਲੋਂ 2 ਅਗਸਤ ਨੂੰ ਬਠਿੰਡਾ ਵਿਖੇ ਰੱਖੀ ਗਈ ‘ਆਮ ਆਦਮੀ ਪਾਰਟੀ’ ਦੀ ਕਨਵੈਂਸ਼ਨ ਬਾਰੇ ਬੋਲਦਿਆਂ ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਇਸ ਕਨਵੈਂਸ਼ਨ ‘ਚ ਪਾਰਟੀ ਵਿਰੋਧੀ ਕੋਈ ਵੀ ਗੱਲ ਨਹੀਂ ਕਹੀ ਜਾਵੇਗੀ, ਸਗੋਂ ਪਾਰਟੀ ਦੇ ਵਾਲੰਟੀਅਰਾਂ ਨਾਲ ਸਲਾਹ-ਮਸ਼ਵਰਾ ਕਰਨ ਲਈ ਇਹ ਕਨਵੈਂਸ਼ਨ ਰੱਖੀ ਗਈ ਹੈ। ਕੰਵਰ ਸੰਧੂ ਨੇ ਕਿਹਾ ਕਿ ਹਰ ਵਾਰ ਦਿੱਲੀ ਤੋਂ ਪਾਰਟੀ ਦੀ ਪੰਜਾਬ ਇਕਾਈ ‘ਤੇ ਆਪਣੀ ਮਰਜ਼ੀ ਨਾਲ ਜੋ ਫੈਸਲੇ ਥੋਪੇ ਜਾ ਰਹੇ ਹਨ, ਇਹ ਕਨਵੈਂਸ਼ਨ ਉਨ੍ਹਾਂ ਫੈਸਲਿਆਂ ਖਿਲਾਫ ਹੈ ਨਾ ਕਿ ਪਾਰਟੀ ਖਿਲਾਫ।…

Read More

ਖਰੜ ‘ਚ ਸੀ. ਟੀ. ਯੂ. ਦੀ ਬੱਸ ਚਿੱਕੜ ‘ਚ ਧੱਸੀ

ਖਰੜ (ਜ.ਜ.ਨ.ਸ) : ਫਲਾਈਓਵਰ ਦੇ ਚੱਲ ਰਹੇ ਕੰਮ ਕਾਰਨ ਬੱਸ ਅੱਡਾ ਖਰੜ ‘ਚ ਫੈਲੇ ਚਿੱਕੜ ‘ਚ ਬੀਤੇ ਦਿਨ ਸੀ. ਟੀ. ਯੂ. ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਧੱਸ ਗਈ, ਜਿਸ ਕਾਰਨ ਸਵਾਰੀਆਂ ਨੂੰ ਬੱਸ ਦੀ ਅਮਰਜੈਂਸੀ ਖਿੜਕੀ ਰਾਹੀਂ ਬਾਹਰ ਕੱਢਣਾ ਪਿਆ ਤੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਿਕਰਯੋਗ ਹੈ ਕਿ ਇਸ ਥਾਂ ‘ਤੇ ਸੀਵਰੇਜ, ਪਾਣੀ ਦਾ ਪਾਈਪ ਲਾਈਨ ਲੀਕੇਜ ਕਰ ਰਹੀ ਹੈ, ਜਿਸ ਕਾਰਨ ਪਾਣੀ ਇਕੱਠਾ ਹੋਣ ਕਾਰਨ ਚਿੱਕੜ ਹੀ ਚਿੱਕੜ ਹੋ ਜਾਂਦਾ ਹੈ। ਸੀ. ਟੀ. ਯੂ. ਦੀ ਬੱਸ ਸਵਾਰੀਆਂ ਨਾਲ ਭਰੀ ਹੋਈ ਸੀ, ਉਹ ਚੰਡੀਗੜ੍ਹ ਜਾ…

Read More

ਹੈਜ਼ੇ ਨਾਲ ਮਾਰੇ ਗਏ 7 ਵਿਅਕਤੀਆਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਦਾ ਐਲਾਨ

ਚੰਡੀਗੜ੍ਹ (ਜ.ਜ.ਨ.ਸ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ‘ਚ ਹੈਜ਼ੇ ਨਾਲ ਮਾਰੇ ਗਏ 7 ਵਿਅਕਤੀਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਐਕਸਗ੍ਰੇਸ਼ੀਆ ਵਜੋਂ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਐਡੀਸ਼ਨਲ ਮੁੱਖ ਸਕੱਤਰ ਸਿਹਤ ਨੂੰ ਸਥਿਤੀ ‘ਤੇ ਨੇੜਿਓਂ ਨਿਗਰਾਨੀ ਰੱਖਣ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਕੋਸ਼ਿਸ਼ਾਂ ਤੇਜ਼ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਵਧੀਕ ਮੁੱਖ ਸੱਕਤਰ ਸਿਹਤ ਨੂੰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਨਾਲ ਮਿਲ ਕੇ ਬੀਮਾਰੀ ਦੇ ਫੈਲਣ ਤੋਂ ਪ੍ਰਭਾਵੀ ਤਰੀਕੇ ਨਾਲ ਰੋਕਣ ਲਈ ਕਿਹਾ ਹੈ।

Read More

ਰਾਜਸਭਾ ‘ਚ ਬੋਲੇ ਸ਼ਾਹ-ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ

ਨਵੀਂ ਦਿੱਲੀ, (ਜ.ਜ.ਨ.ਸ ) : ਅਸਾਮ ‘ਚ ਰਾਸ਼ਟਰੀ ਨਾਗਰਿਕ ਰਜਿਸਟਰ ‘ਚ 40 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਂ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਤ੍ਰਣਮੂਲ ਕਾਂਗਰਸ ਦੇ ਹੰਗਾਮੇ ‘ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਰਾਜਸਭਾ ‘ਚ ਜਵਾਬ ਦਿੰਦੇ ਹੋਏ ਕਿਹਾ ਕਿ ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ। ਸ਼ਾਹ ਨੇ ਕਿਹਾ ਕਿ ਬੰਗਲਾਦੇਸ਼ੀ ਘੁਸਪੈਠੀਆਂ ਨੂੰ ਕਿਉਂ ਬਚਾਉਣਾ ਚਾਹੁੰੰਦੇ ਹਨ? ਸ਼ਾਹ ਦੇ ਬਿਆਨ ਦੇ ਬਾਅਦ ਵਿਰੋਧੀ ਦਲਾਂ ਨੇ ਸਦਨ ‘ਚ ਹੰਗਾਮਾ ਕੀਤਾ। ਇਸ ਤੋਂ ਪਹਿਲਾਂ ਸਦਨ ਸ਼ੁਰੂ ਹੁੰਦੇ ਹੀ ਵਿਰੋਧੀ ਦਲਾਂ ਦੇ ਹੰਗਾਮੇ ਦੇ ਚੱਲਦੇ ਸਦਨ ਨੂੰ ਮੁਅੱਤਲ ਕਰ ਦਿੱਤਾ…

Read More

ਖਾਦ ਵਿਕ੍ਰੇਤਾ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਵਿੱਚ ਯੂਰੀਆ ਦੀ ਸਿਫਾਰਸ਼ ਕੀਤੀ ਮਾਤਰਾ ਵਰਤੋਂ ਕਰਨ ਲਈ ਪ੍ਰੇਰਿਤ ਕਰਨ : ਡਾ ਅਮਰੀਕ ਸਿੰਘ

ਮਿਸ਼ਨ ਤੰਦਰੁਸਤ ਤਹਿਤ ਖਾਦ ਵਿਕ੍ਰੇਤਾਵਾਂ ਦੀ ਅਚਨਚੇਤ ਨਿਰੀਖਣ ਅਤੇ ਖਾਦਾਂ ਦੇ ਨਮੂਨੇ ਭਰੇ ਗਏ। ਪਠਾਨਕੋਟ,  ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਮਿਸ਼ਨ ਤਹਿਤ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਿਸਾਨਾਂ ਨੂੰ ਮਿਆਰੀ ਖੇਤੀ ਸਮੱਗਰੀ ਉਪਲਬਧ ਕਰਵਾਉਣ ਦੇ ਮਕਸਦ ਨਾਲ ਬਲਾਕ ਪਠਾਨਲੋਟ ਦੇ ਪਿੰਡ ਬਸਰੂਪ,ਮਲਿਕਪੁਰ,ਸਾਉਲੀ ਭੋਲੀ ਅਤੇ ਸੁਜਾਨਪੁਰ ਵਿੱਖੇ ਖਾਦ ਵਿਕ੍ਰੇਤਾਵਾਂ ਦੀ ਅਚਨਚੇਤ ਨਿਰੀਖਣ ਕੀਤਾ ਗਿਆ ਅਤੇ ਖਾਦਾਂ ਦੇ ਨਮੂਨੇ ਭਰ ਕੇ ਪਰਖ ਲਈ ਖਾਦ ਪਰਖ ਪ੍ਰਯੋਗਸ਼ਾਲਾ ਨੂੰ ਭੇਜ…

Read More

ਲੰਗਾਹ ਦੀ ਰਾਜਨੀਤਕ ਗਤੀਵਿਧੀਆਂ ਵਾਲੀ ਲਾਲ ਕੋਠੀ ਫਿਰ ਤੋਂ ਪਰਤੀਆਂ ਰੌਣਕਾਂ ਵਧਾਈਆਂ ਦੇਣ ਵਾਲਿਆਂ ਦਾ ਲੱਗਾ ਤਾਂਤਾਂ, ਸਮਰਥਕਾਂ ਲੱਡੂ ਵੰਡੇ

ਧਾਰੀਵਾਲ, ਜੁਲਾਈ (ਗੁਰਮੀਤ ਸਿੰਘ ਨਿਝਰ) : ਸਾਬਕਾ ਕੈਬਨਿਟ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਦੀ ਧਾਰੀਵਾਲ ਸਥਿਤ ਲਾਲ ਕੋਠੀ ਵਿਖੇ ਰੌਣਕਾਂ ਫਿਰ ਤੋਂ ਮੁੜ ਆਈਆਂ ਹਨ। ਇਥੇ ਦੱਸਣਯੋਗ ਹੈ ਕਿ ਜਬਰ ਜਨਾਹ ਦੇ ਮਾਮਲੇ ਵਿਚੋਂ ਬਰੀ ਹੋਣ ਉਪਰੰਤ ਅੱਜ ਜਦੋਂ ਸੁੱਚਾ ਸਿੰਘ ਲੰਗਾਹ ਆਪਣੀਆਂ ਰਾਜਨੀਤਕ ਗਤੀਵਿਧੀਆਂ ਵਾਲੀ ਧਾਰੀਵਾਲ ਸਥਿਤ ਲਾਲ ਕੋਠੀ ਵਿਖੇ ਪਹੁੰਚੇ ਤਾਂ ਵਧਾਈਆਂ ਦੇਣ ਅਤੇ ਮਿਲਣ ਵਾਲੇ ਸਮਰਥਕਾਂ ਅਤੇ ਵਰਕਰਾਂ ਦਾ ਤਾਂਤਾਂ ਹੀ ਲੱਗ ਗਿਆ। ਇਸ ਮੌਕੇ ਤੇ ਸਮਰਥਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਤੇ ਸੁੱਚਾ ਸਿੰਘ ਲੰਗਾਹ ਨੇ ਕਿਹਾ ਮੇਰੇ ਤੇ ਰਾਜਨੀਤਕ ਬਦਲਾਖੋਰੀ ਦੀ…

Read More